"ਉਡਾਣ" ਮੈਗ਼ਜ਼ੀਨ, ਪੰਜਾਬੀ ਸਾਹਿਤ ਵਿਚ ਪੰਜਾਬੀ ਵਿਗਿਆਨ ਗਲਪ ਦੀ ਵਿਧਾ ਦੇ ਵਿਕਾਸ ਨੂੰ ਸਾਕਾਰ ਕਰਨ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਹੈ। ਵਿਗਿਆਨ ਗਲਪ ਵਿਧਾ, ਪੰਜਾਬੀ ਸਾਹਿਤ ਦਾ ਅਜਿਹਾ ਖੇਤਰ ਹੈ ਜੋ ਅਜੇ ਆਪਣੇ ਮੁੱਢਲੇ ਪੜ੍ਹਾਅ ਉੱਤੇ ਹੈ। ਇਹ ਮੈਗ਼ਜ਼ੀਨ ਉਸ ਵਿਧਾ ਨੂੰ ਪ੍ਰਫੁੱਲਿਤ ਤੇ ਵਿਕਸਿਤ ਕਰਨ ਲਈ ਵਚਨਬੱਧ ਹੈ। ਹੋਰ ਪੜ੍ਹੋ ...
ਇਹ ਸੱਚ ਹੈ ਕਿ ਅਜੇ ਕੈਂਸਰ ਤੇ ਏਡਜ਼ ਵਰਗੀਆਂ ਅਨੇਕ ਨਾਮੁਰਾਦ ਬੀਮਾਰੀਆਂ ਦਾ ਇਲਾਜ ਸੰਭਵ ਨਹੀਂ ਹੈ। ਨਾ ਹੀ ਗੰਭੀਰ ਹਾਦਸੇ ਵਿਚ ਮਾਰੇ ਗਏ ਲੋਕਾਂ ਨੂੰ ਦੁਬਾਰਾ ਸਹੀ ਸਲਾਮਤ ਕਰ ਸਕਣਾ ਸੰਭਵ ਹੈ। ਅਨੇਕ ਲੋਕਾਂ ਤੇ ਕਈ ਮਾਹਿਰਾਂ ਦਾ ਵਿਚਾਰ ਹੈ ਕਿ ਭੱਵਿਖ ਵਿਚ ਡਾਕਟਰੀ ਇਲਾਜ ਦੇ ਖੇਤਰ ਵਿਚ ਹੋਣ ਵਾਲੀ ਸੰਭਾਵੀ ਉੱਨਤੀ ਨਾਲ ਅਜਿਹਾ ਕਰਨਾ ਸੰਭਵ ਹੋ ਸਕੇਗਾ। ਪੂਰੀ ਕਹਾਣੀ ਪੜ੍ਹੋ ...
ਮੈਂ ਲੈਬ ਵਿੱਚ ਬੈਠਾ ਐਸ.ਪੀ. ਸ਼ੁਕਲਾ ਦੇ ਫ਼ੋਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਉਨ੍ਹਾਂ ਕੋਲ ਮੇਰੇ ਲਈ ਬਹੁਤ ਵੱਡੀ ਖ਼ਬਰ ਹੈ। ਬਲਾਤਕਾਰੀ ਦਾ ਡੀ.ਐਨ.ਏ. ਤੇਤੀ ਨੰਬਰ ਵਾਲੇ ਦੋਸ਼ੀ ਨਾਲ ਮੈਚ ਕਰ ਗਿਆ ਸੀ। ਉਸ ਦੀ ਰਿਪੋਰਟ ਪੁਲੀਸ ਵਿਭਾਗ ਦੇ ਸਪੁਰਦ ਕੀਤੀ ਨੂੰ ਪੰਜ ਘੰਟੇ ਬੀਤ ਗਏ ਨੇ। ਰਿਪੋਰਟ ਦੇਣ ਪਿਛੋਂ ਮੈਂ ਸਿੱਧਾ ਲੈਬ ਵਿੱਚ ਆ ਗਿਆ ਸੀ। ਇਥੇ ਆ ਕੇ ਮੈਂ ਇਸ ਰਿਪੋਰਟ ਬਾਰੇ ਐਸ. ਪੀ. ਸਾਹਿਬ ਨਾਲ ਫ਼ੋਨ ਤੇ ਗੱਲ ਸਾਂਝੀ ਕੀਤੀ। ਪੂਰੀ ਕਹਾਣੀ ਪੜ੍ਹੋ ...
ਜਦੋਂ ਤੁਸੀਂ ਮਰ ਜਾਂਦੇ ਹੋ, ਤੁਹਾਡੀ ਉਮਰ ਵੱਧ ਨਹੀਂ ਸਕਦੀ। ਉਮਰ ਦਾ ਰੋਗ ਮੁੱਕ ਜਾਂਦਾ ਹੈ। ਇਹ ਇੱਕ ਸਕੂਨ ਹੈ। ਮੇਰੀ ਉਮਰ ਵੀ ਨਹੀਂ ਵੱਧ ਸਕਦੀ। ਮੌਤ ਤੋਂ ਬਾਅਦ ਸਭ ਹਾਣੀ ਹੋ ਜਾਂਦੇ ਨੇ। ਪਰ ਜਿਸ ਦੀ ਉਮਰ ਪਹਿਲਾਂ ਹੀ ਨਹੀਂ ਵੱਧ ਸਕਦੀ ਉਸ ਨੂੰ ਭਲਾ ਕੀ ਫ਼ਰਕ ਪੈਂਦੇ? ਉਂਝ ਕਿਸੇ ਨੂੰ ਫ਼ਰਕ ਨਹੀਂ ਪੈਂਦਾ। ਪੂਰੀ ਕਹਾਣੀ ਪੜ੍ਹੋ ...
ਸ਼ਾਮ ਦੀ ਸੁੰਦਰੀ ਆਪਣਾ ਕਾਲਾ ਜੋਬਨ ਫ਼ਿਜ਼ਾ ਨੂੰ ਉਧਾਰਾ ਦੇ ਰਹੀ ਸੀ। ਹੋਟਲ ‘ਬਲਿਊ ਰੇਵਨ’ ਵਿੱਚ ਹੌਲ਼ੀ-ਹੌਲ਼ੀ ਜੀਵਨ ਰੌਅ ਪ੍ਰਵਾਹਿਤ ਹੋ ਰਹੀ ਸੀ। ਹੋਟਲ ਦੇ ਹਾਲ ਵਿੱਚ ਚਹਿਲ ਪਹਿਲ ਵਧ ਰਹੀ ਸੀ। ਹੌਲ਼ੀ-ਹੌਲ਼ੀ, ਇੱਕ ਇੱਕ ਕਰਕੇ ਜਗ ਰਹੀਆਂ ਰੌਸ਼ਨੀਆਂ ਹਨੇਰੇ ਨੂੰ ਚਮਕਦਾਰ, ਦਿਨ-ਨੁਮਾ ਭੜਕੀਲਾ ਲਿਬਾਸ ਪਹਿਨਾ ਰਹੀਆਂ ਸਨ। ਪੂਰੀ ਕਹਾਣੀ ਪੜ੍ਹੋ ...
ਪੰਜਾਬੀ ਭਾਸ਼ਾ ਵਿੱਚ ਵਿਗਿਆਨ ਗਲਪ (Science Fiction) ਲਿਖਣਾ 1970 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਸੀ। ਪਿਛਲੇ ਚਾਰ ਦਹਾਕਿਆਂ ਵਿਚ ਪੰਜਾਬੀ ਸਾਹਿਤ ਦੇ ਇਸ ਖੇਤਰ ਵਿਚ ਕੁਝ ਹੀ ਮੌਲਿਕ ਪੁਸਤਕਾਂ ਅਤੇ ਅਨੁਵਾਦਕ ਰਚਨਾਵਾਂ ਪ੍ਰਕਾਸ਼ਿਤ ਹੋਈਆਂ ਹਨ। ਪਰ ਪਿਛਲੇ ਕੁੱਝ ਸਾਲਾਂ ਵਿੱਚ, ਇੱਕ ਨਵਾਂ ਜੋਸ਼ ਦੇਖਿਆ ਗਿਆ ਹੈ; ਬਹੁਤ ਸਾਰੇ ਪੰਜਾਬੀ ਲੇਖਕਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਰਸਾਲਿਆਂ ਅਤੇ ਅਖਬਾਰਾਂ ਵਿੱਚ ਬਹੁਤ ਸਾਰੀਆਂ ਵਿਗਿਆਨਕ ਗਲਪ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ ਹਨ। ਪੂਰਾ ਲੇਖ ਪੜ੍ਹੋ ...
ਆਓ ਆਪਣੀ ਸੋਚ ਨੂੰ ਹੁਲਾਰਾ ਦੇਈਏ, ਥੋੜ੍ਹਾ ਸੋਚੀਏ, ਵਿਚਾਰੀਏ, ਮੁਸਕਰਾਈਏ ਤੇ ਰੋਚਕ ਤੱਥ ਪੜ੍ਹੀਏ ...
ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਸੀਂ ਵਿਗਿਆਨ ਗਲਪ ਜਾਂ ਹੋਰ ਕਿਹੋ ਜਿਹੀਆਂ ਕਹਾਣੀਆਂ ਪੜ੍ਹਨਾ ਪਸੰਦ ਕਰਦੇ ਹੋ? ਸਰਵੇ ਲਈ ਇੱਥੇ ਕਲਿੱਕ ਕਰੋ ...