ਰੋਚਕ ਤੱਥ ਤੇ ਕੁੱਝ ਹਲਕਾ-ਫੁਲਕਾ  

ਰਸ ਵਿਦਿਆ (Alchemy)

ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਾਸ਼ ਨੂੰ ਊਰਜਾ ਤੇ ਕਾਰਬਨ ਡਾਈਆਕਸਾਈਡ ਨੂੰ ਕਿਸ ਵਿੱਚ ਤਬਦੀਲ ਕਰਦਾ ਹੈ?

ਸ਼ੱਕਰ। ਇਹ ਇੱਕ ਪੌਦੇ ਲਈ ਬਹੁਤ ਵਧੀਆ ਸੌਦਾ ਹੈ - ਊਰਜਾ ਤੇ ਮਿਠਾਸ, ਸਿਰਫ਼ ਧੁੱਪ ਦੇ ਵਿੱਚ ਖੜਨ ਲਈ।

ਤਰੰਗ ਫੜਨਾ (Catch a Wave)

ਸਰਫ਼ਰ ਤੋਂ ਇਲਾਵਾ ਤਰੰਗਾਂ ਹੋਰ ਕੀ ਕੁੱਝ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦੀਆਂ ਹਨ?

ਤਰੰਗਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਊਰਜਾ ਲੈ ਕੇ ਜਾਂਦੀਆਂ ਹਨ - ਜਿਵੇਂ ਕਿ ਧੁਨੀ, ਪ੍ਰਕਾਸ਼, ਬਿਜਲੀ, ਆਦਿ।

1000 ਪ੍ਰਕਾਸ਼ ਵਰ੍ਹੇ ਦੂਰ ਜੇ ਜੀਵਨ ਹੋਵੇ? 

ਜੇ ਪਰਲੋਕ ਦੇ ਵਸ਼ਿੰਦੇ ਆਪਣੀ ਜੇਮਜ਼ ਵੈੱਬ ਵਰਗੀ ਦੂਰਬੀਨ ਨਾਲ਼ ਪ੍ਰਿਥਵੀ ਨੂੰ ਵੇਖਣ ਤਾਂ ਕੀ ਵੇਖਣਗੇ?

ਉਹ ਸ਼ਾਇਦ ਡਾਇਨਾਸੌਰ ਜਾਂ ਇੱਕ-ਸੈੱਲ ਦੇ ਜੀਵਾਣੂ ਵੇਖਣਗੇ।

ਹਵਾਈ ਜਹਾਜ਼ ਦੇ ਖੰਭ

ਉਡਦਾ ਹਵਾਈ ਜਹਾਜ਼ ਦੇਖ ਕੇ, ਇੱਕ ਬਾਜ਼ ਦੂਸਰੇ ਬਾਜ਼ ਨੂੰ -

‘ਮੈਨੂੰ ਹਵਾਈ ਜਹਾਜ਼ ‘ਤੇ ਬਹੁਤ ਤਰਸ ਆਉਂਦਾ ਹੈ।’

‘ਕਿਓਂ?’

‘ਉਡਦਾ ਹੋਇਆ ਵਿਚਾਰਾ ਖੰਭ ਵੀ ਫੜਫੜਾ ਨਹੀਂ ਸਕਦਾ!’

ਚੰਨ ਦੀ ਸੈਰ

ਇੱਕ ਵਿਕਲਪਿਕ ਹਕੀਕਤ ਵਿੱਚ, ਜਦੋਂ ਨੀਲ ਆਰਮਸਟਰੋਂਗ ਤੇ ਬਜ਼ ਆਲਡਰਨ ਨੇ ਚੰਨ ਤੇ ਕਦਮ ਰੱਖੇ ਤਾਂ ਉਹ ਉੱਥੇ ਪਹਿਲਾਂ ਤੋਂ ਕੁੱਝ ਲੋਕਾਂ ਨੂੰ ਦੇਖ ਕੇ ਬਹੁਤ ਹੈਰਾਨ ਹੋਏ।

‘ਤੁਸੀਂ ਕੌਣ ਹੋ?’

‘ਅਸੀਂ ਪੰਜਾਬੀ ਹਾਂ। ਪੰਜਾਬੀ ਲੋਕ ਦੁਨੀਆਂ ਦੇ ਹਰ ਕੋਨੇ ਵਿੱਚ ਵੱਸਦੇ ਹਨ। ਇਸ ਕਰਕੇ ਅਸੀਂ ਸੋਚਿਆ ਚੰਨ ‘ਤੇ ਵੀ ਵੱਸਣਾ ਚਾਹੀਦਾ ਹੈ!’

ਉਡਣ ਕਾਰਾਂ

ਆਖਿਰਕਾਰ ਉਡਣ ਕਾਰਾਂ ਖ਼ਿਤਿਜ ਤੇ ਦਿਖਾਈ ਦੇਣ ਲੱਗੀਆਂ ਹਨ। ਪਾਲ-ਵੀ (ਹੈਲੀਕੌਪਟਰ, ਕਾਰ ਅਤੇ ਮੋਟਰਸਾਇਕਲ ਦਾ ਸੁਮੇਲ), ਟੈਰਾਫਿਊਜੀਆ ਟਰਾਂਜ਼ੀਸ਼ਨ (ਕਾਰ ਜੋ ਛੋਟੇ ਜਹਾਜ਼ ਵਿੱਚ ਬਦਲ ਸਕਦੀ ਹੈ), ਮੈਵਰਿਕ (ਜਿਸਨੂੰ ਸੜਕਾਂ ਦੀ ਲੋੜ ਨਹੀਂ, ਕਿਤੇ ਵੀ ਚੱਲ ਤੇ ਉੜ ਸਕਦੀ ਹੈ) ਅਤੇ ਐਰੋ-ਮੋਬਾਇਲ (ਸਪੇਸਕਰਾਫ਼ਟ ਦੇ ਵਾਂਗ ਤੇਜ਼) ਕਾਰਾਂ ਤਿਆਰ ਹਨ। ਉਹ ਦਿਨ ਦੂਰ ਨਹੀਂ ਜਦੋਂ ਅਕਾਸ਼ ਵਿੱਚ ਉਡਣ ਕਾਰਾਂ  ਦਾ ਯਾਤਾਯਾਤ ਹੋਵੇਗਾ ਅਤੇ ਸਵੇਰੇ ਲੋਕ ਕੰਮ ਤੇ ਉਡਣ ਕਾਰਾਂ ਵਿੱਚ ਸਵਾਰ ਹੋ ਕੇ ਜਾਣਗੇ। ਹੇਠਲੇ ਵੀਡੀਓ ਤੇ ਤੁਸੀਂ ਉਡਣ ਕਾਰਾਂ ਵਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

https://youtu.be/fFW_0C7yFCI

ਨਾਸਾ ਦੀ ਜੇਮਜ਼ ਵੈੱਬ ਦੂਰਬੀਨ ਤੋਂ ਪ੍ਰਾਪਤ ਹੋਏ ਬ੍ਰਹਿਸਪਤੀ ਦੇ ਨਵੇਂ ਚਿੱਤਰ 


ਨਾਸਾ ਦੀ ਜੇਮਜ਼ ਵੈੱਬ ਦੂਰਬੀਨ ਤੋਂ ਪ੍ਰਾਪਤ ਹੋਏ ਬ੍ਰਹਿਸਪਤੀ (Jupiter) ਦੇ ਬਿਸਮ ਭਰੇ ਚਿੱਤਰ। ਇਨਫਰਾਰੈੱਡ ਦੂਰਬੀਨ ਨਾਲ਼ ਲਏ ਹੋਏ ਇਹ ਚਿੱਤਰ ਇੰਨੇ ਖੂਬਸੂਰਤ ਤੇ ਵਿਸਥਾਰਪੂਰਵਕ ਹਨ ਕਿ ਖ਼ੁਦ ਨਾਸਾ ਦੇ ਵਿਗਿਆਨਕ ਵੀ ਹੈਰਾਨ ਹਨ! ਚਿੱਤਰ (2) ਵਿੱਚ ਤੁਸੀਂ, ਬ੍ਰਹਿਸਪਤੀ ਦੇ ਮਹੀਨ ਛੱਲੇ ਤੇ ਪਿੱਠਭੂਮੀ ਵਿੱਚ ਦੂਰ ਦੀਆਂ ਕਹਿਕਸ਼ਾਂ ਦੇਖ ਸਕਦੇ ਹੋ। ਬ੍ਰਹਿਸਪਤੀ ਦੀ ਅੱਖ ਜਾਂ ਉਸਦਾ ਮਸ਼ਹੂਰ ਲਾਲ ਧੱਬਾ, ਇੱਕ ਨਿਰੰਤਰ ਚੱਲ ਰਿਹਾ ਤੂਫ਼ਾਨ, ਜੋ ਕਿ ਪ੍ਰਿਥਵੀ ਤੋਂ ਵੀ ਵਿਸ਼ਾਲ ਹੈ, ਇਹਨਾਂ ਚਿੱਤਰਾਂ ਵਿੱਚ ਸਫ਼ੈਦ ਦਿਖਾਈ ਦੇ ਰਿਹਾ ਹੈ। (ਚਿੱਤਰ ਧੰਨਵਾਦ ਸਾਹਿਤ ਨਾਸਾ https://webb.nasa.gov/)