ਸਾਡੇ ਵਾਰੇ

ਪੰਜਾਬੀ ਪਾਠਕਾਂ ਦੇ ਸਨਮੁੱਖ ਵਿਗਿਆਨ ਗਲਪ ਰਚਨਾਵਾਂ ਨੂੰ ਪੇਸ਼ ਕਰਨਾ, ਲੇਖਕਾਂ ਦਾ ਉਤਸ਼ਾਹ ਵਧਾਉਣਾ ਤੇ ਪੰਜਾਬੀ ਵਿੱਚ ਵਿਗਿਆਨ ਗਲਪ ਨਾਲ਼ ਸੰਬੰਧਿਤ ਸਾਹਿਤ ਨੂੰ ਪ੍ਰਫੁੱਲਿਤ ਕਰਨਾ ਇਸ ਵੈਬਸਾਈਟ ਤੇ ਉਡਾਣ ਵਿਗਿਆਨ ਗਲਪ ਮੈਗ਼ਜ਼ੀਨ ਦਾ ਮੁੱਖ ਉਦੇਸ਼ ਹੈ। ਵਿਗਿਆਨ ਗਲਪ, ਪੰਜਾਬੀ ਮਾਂ-ਬੋਲੀ ਵਿੱਚ ਇੱਕ ਨਵਾਂ ਸੰਕਲਪ ਹੈ - ਜੋ ਕਿ ਅਜੇ ਪਣਪ ਰਿਹਾ ਹੈ। ਇਹ ਉਸ ਸੰਕਲਪ ਨੂੰ ਪ੍ਰਫੁੱਲਿਤ ਤੇ ਵਿਕਸਿਤ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ। ਹੋਰ ਭਾਸ਼ਾਵਾਂ, ਜਿਵੇਂ ਕਿ ਅੰਗਰੇਜ਼ੀ ਭਾਸ਼ਾ ਵਿੱਚ ਖ਼ਾਸ ਤੌਰ ਤੇ ਵਿਗਿਆਨ-ਗਲਪ ਇੱਕ ਵਾਤਾਵਰਣ ਬਣ ਚੁੱਕਿਆ ਹੈ; ਜਿਸ ਵਿੱਚ ਸਭ ਕੁੱਝ ਹੈ ਜੋ ਅਸੀਂ ਜ਼ਿੰਦਗੀ ਤੋਂ ਇੱਛਾ ਰੱਖਦੇ ਹਾਂ। ਹਰ ਕੋਈ ਵਿਗਿਆਨ-ਗਲਪ ਵਾਰੇ ਜਾਣਦਾ ਹੈ, ਪੜ੍ਹਦਾ ਹੈ ਜਾਂ ਫ਼ਿਲਮਾਂ ਦੇ ਰਾਹੀਂ ਪਸੰਦ ਕਰਦਾ ਹੈ।


ਸੂਝਵਾਨ ਪੰਜਾਬੀ ਪਾਠਕਾਂ ਲਈ ਮਿਆਰੀ ਵਿਗਿਆਨ-ਗਲਪ ਰਚਿਆ ਜਾਣਾ ਚਾਹੀਦਾ ਹੈ, ਜਿਸ ਨਾਲ਼ ਉਹਨਾਂ ਅੰਦਰ ਵਿਗਿਆਨ ਦੇ ਅਮੀਰ, ਵਿਭਿੰਨ ਤੇ ਵਿਸ਼ਾਲ ਸੰਸਾਰ ਪ੍ਰਤੀ ਉਤਸੁਕਤਾ ਉਤਪੰਨ ਹੋਵੇ, ਤਾਂ ਜੋ ਵਿਗਿਆਨ ਦੀ ਤਰੱਕੀ, ਫ਼ਾਇਦੇ, ਨੁਕਸਾਨ, ਬ੍ਰਹਿਮੰਡਕ ਭਾਈਚਾਰੇ ਦਾ ਸੰਦੇਸ਼, ਤੇ ਸਭ ਤੋਂ ਉੱਤੇ ਤਰਕਸ਼ੀਲ ਸੋਚ ਹਰ ਹਿਰਦੇ ਅੰਦਰ ਵਸ ਸਕੇ।


ਉਮੀਦ ਹੈ ਆਪ ਜੀ ਇਸ ਵੈਬਸਾਈਟ ਨੂੰ ਪਸੰਦ ਕਰੋਗੇ ਤੇ ਆਪਣੇ ਵਡਮੁੱਲੇ ਸੁਝਾਅ ਜ਼ਰੂਰ ਦਿਓਗੇ। ਤੁਸੀਂ ਆਪਣੇ ਵੱਡਮੁੱਲੇ ਸੁਝਾਅ ਸਾਨੂੰ punjabiscifi@gmail.com ‘ਤੇ ਈ-ਮੇਲ ਕਰ ਸਕਦੇ ਹੋ। ਆਪ ਜੀ ਉਡਾਣ ਮੈਗ਼ਜ਼ੀਨ ਨੂੰ ਈ-ਮੇਲ ਰਾਹੀਂ ਸਬਸਕ੍ਰਾਈਬ ਜ਼ਰੂਰ ਕਰੋ।


ਨੋਟ:

  1. ਇਸ ਵੈਬਸਾਈਟ ‘ਤੇ ਪ੍ਰਕਾਸ਼ਿਤ ਰਚਨਾ ਸੰਪਾਦਕ ਜਾਂ ਲੇਖਕ ਦੀ ਆਗਿਆ ਤੋਂ ਬਿਨਾ ਕਿਤੇ ਹੋਰ ਨਾ ਪ੍ਰਕਾਸ਼ਿਤ ਕੀਤੀ ਜਾਵੇ। ਤੁਸੀਂ ਇਹਨਾਂ ਰਚਨਾਵਾਂ ਦੇ ਲਿੰਕ ਨੂੰ ਆਪਣੀ ਵੈਬਸਾਈਟ, ਈ-ਮੇਲ ਜਾਂ ਸੋਸ਼ਲ-ਮੀਡੀਆ ‘ਤੇ ਸਾਂਝਾ ਕਰ ਸਕਦੇ ਹੋ।

  2. ਇਸ ਵੈਬਸਾਈਟ ‘ਤੇ ਲੇਖਕਾਂ ਵਲ੍ਹੋਂ ਪ੍ਰਗਟਾਏ ਗਏ ਵਿਚਾਰ ਉਹਨਾਂ ਦੇ ਆਪਣੇ ਹਨ, ਤੇ ਉਹਨਾਂ ਨਾਲ਼ ਸੰਪਾਦਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ।

  3. ਇਸ ਵੈਬਸਾਈਟ ‘ਤੇ ਪ੍ਰਕਾਸ਼ਿਤ ਇਸ਼ਤਿਹਾਰਾਂ ਦੇ ਦਾਵਿਆਂ ਬਾਰੇ ਪ੍ਰਕਾਸ਼ਕ ਜ਼ਿੰਮੇਵਾਰ ਨਹੀਂ ਹੈ।


ਰਚਨਾ ਭੇਜਣ ਦੇ ਨਿਯਮ

1. ਰਚਨਾ ਸਿਰਫ਼ ਵਿਗਿਆਨ ਗਲਪ ਨਾਲ਼ ਸੰਬੰਧਿਤ ਕਹਾਣੀ, ਕਵਿਤਾ, ਮਿਨੀ ਕਹਾਣੀ, ਰੋਚਕ ਤੱਥ ਜਾਂ ਚੁਟਕਲੇ ਆਦਿ ਹੀ ਹੋਣੇ ਚਾਹੀਦੇ ਹਨ।

2. ਚੰਗਾ ਹੋਵੇ ਜੇ ਰਚਨਾ ਯੂਨੀਕੋਡ ਵਿੱਚ ਟਾਈਪ ਕੀਤੀ ਹੋਈ ਹੈ, ਪਰ ਜੇ ਨਹੀਂ ਤਾਂ ਅਸੀਂ ਉਸਨੂੰ ਯੂਨੀਕੋਡ ਵਿੱਚ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹਾਂ।

3. ਮੈਗ਼ਜ਼ੀਨ ਵਿੱਚ ਰਚਨਾ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਸੰਪਾਦਕ ਦਾ ਹੀ ਹੋਵੇਗਾ।

4. ਆਪਣੀ ਰਚਨਾ 'ਤੇ punjabiscifi@gmail.com ਈ-ਮੇਲ ਕਰੋ ਜੀ।